M | T | W | T | F | S | S |
---|---|---|---|---|---|---|
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 |
Pages
Categories
ਤਨ ਦੀਆਂ ਅੱਖਾਂ
Posted on January 29th, 2011 by admin.
Categories: Knowledge.
ਤਨ ਦੀਆਂ ਅੱਖਾਂ ਬੰਦ ਕਰ ਪਾਪੋਂ ਕੰਨ ਨੂੰ ਚੁਗਲੀ ਸੁਣਨਾ ਰੋਕੋ ||
ਕੋੜਾ ਬੋਲ ਨਾ ਬੋਲੇ ਜੁਬਾਨ ਤੇਰੀ ਤਨ ਨੂ ਕੁਕਰਮ ਕਰਨੋ ਰੋਕੋ ||
ਸੁੰਦਰ ਔਰਤ ਦੇਖ ਮਨ ਮੋਹਿਆ ਬੜੇ ਬੜੇ ਮਹਿਲ ਬਣਾਏ ||
ਬਹੁਤੀ ਮਾਇਆ ਇਕੱਠੀ ਕਰਲੀ ਕੀਮਤੀ ਬਸਤਰ ਤਨ ਸਜਾਵੇ ||
ਮੋਟਰ ਗਡੀਆਂ ਚੜਿਆ ਫਿਰਦਾ ਬੜੇ ਬੜੇ ਅਡੰਬਰ ਰਾਚਾਵੇ ||
ਛਡੱਣ ਲਗਿਆ ਕਿਸੀ ਨਾ ਦੱਸਿਆ ਕਿਦਰੋਂ ਆਇਆ ਕਿੱਥੇ ਜਾਵੇ ||
ਮਤਲਵ ਦੀ ਸਬ ਰਿਸ਼ਤੇਦਤਾਰੀ ਜਿਥੇ ਮਤਲਵ ਉਥੇ ਜਾਂਦਾ ||
ਕੰਮ ਬਿਨਾ ਕਿਤੇ ਜਾਂਦਾ ਨਹੀ ਆਪਣਾ ਲਿਖਿਆ ਹੀ ਇਹ ਖਾਂਦਾ ||
ਕਿਰਤ ਕਰਮ ਦੇ ਬੱਧੇ ਸਾਰੇ ਕਰਮਾਂ ਕਰਕੇ ਦਿੰਦਾ ਲੈੰਦਾ ||
ਖ਼ਰੀਦਦਾ ਕੋਈ ਵੇਚਦਾ ਕੋਈ ਪੁਸ਼ਤ ਦਰ ਪੁਸ਼ਤ ਸਹਿਣਾ ਪੈੰਦਾ ||
ਕੁਝ ਨਹੀ ਰਹਿਣਾ ਬ੍ਰਹਿਮੰਡ ਅੰਦਰ ਜਦੋਂ ਪ੍ਰਭ ਸਬ ਲੈ ਕਰ ਲੈੰਦਾ ||
ਪਾਪੀ ਪੁੰਨੀ ਸਬ ਮਿਲ ਜਾਂਦੇ ਛਪੜ ਖੂਹ ਨਦੀ ਮਿਲ ਰਹਿੰਦਾ ||
ਖੋਲ ਦਰਵਾਜੇ ਆਪਣੇ ਮਨ ਦੇ ਸੱਚ ਨੂੰ ਆਪਣੇ ਅੰਦਰ ਪਾ ||
ਇਕ ਵਾਹੇਗੁਰੁ ਸਬ ਦੇ ਅੰਦਰ ਗੁਰਨਾਮ ਦਿੰਨ ਰਾਤ ਉਸ ਦੇ ਗੁਣ ਗਾ ||
ਸੁਭ ਸਿਖਸ਼ਾ
Posted on October 7th, 2010 by admin.
Categories: Knowledge.
ਨਾ ਤੰਗ ਕਰ ਤੂ ਦੁਸਰਿਆ ਆਪ ਸੁਖੀ ਹੋ ਜਾਏਗਾ ||
ਨਾ ਦਿਲ ਦੁਖਾਈ ਕਿਸੇ ਦਾ ਤੇਰਾ ਦਿਲ ਖੁਸ਼ਬੂ ਮਹਿਕਾਏਗਾ ||
ਹੰਕਾਰ ਤਿਆਗ ਦੇ ਮਨੋ ਤੂ ਤੇਰਾ ਮਨ ਸ਼ਾਂਤ ਹੋ ਜਾਏਗਾ ||
ਮਨੋ ਤਿਆਗ ਕ੍ਰੋਧ ਅਗਨੀ ਤੇਰਾ ਅੰਦਰ ਕੰਵਲ ਖਿੜ ਜਾਏਗਾ ||
ਮੁਖ ਤੋ ਬੋਲੋ ਸੁਭ ਬਚਨ ਤੇਰਾ ਮਨ ਸੁੰਦਰ ਹੋ ਜਾਏਗਾ ||
ਅਗੇ ਸ਼ੀਸ ਝੁਕਾਵੇ ਵਡਿਆ ਆਸ਼ੀਰਵਾਦ ਨਿਤ ਪਾਏਗਾ ||
ਜਿਸ ਸੰਸਾਰ ਦਿਖਾਯਾ ਮਾਤ ਪਿਤਾ ਸੇਵ ਕਮਾਏਗਾ ||
ਦੁਧ ਦਾ ਕਰਜ ਚੁਕਾ ਦੀ ਬੰਦੇ ਮਾਂ ਚਰਨੀ ਸਿਸ਼ ਝੁਕਾਏਗਾ ||
ਇਕ ਪ੍ਰਬ ਹੀ ਪਾਲਣਹਾਰਾ ਖੰਡ ਬ੍ਰਿਮੰਡ ਉਪਾਏਗਾ ||
ਪਥਰ ਪੂਜਨ ਜਾਂਦੇ ਮਨੁਖ ਗੁਰਨਾਮ ਨਿਰਾਕਾਰ ਧਿਆਏਗਾ ||
- Page No.: 115
- Ref. No.: 192
ਪ੍ਰਭ ਉਸਤਤ
Posted on August 27th, 2009 by admin.
Categories: Praise.
ਪ੍ਰਭੂ ਤੇਰੀ ਹਸਤੀ ਅਟੱਲ ਹੈ ॥
ਪ੍ਰਭੂ ਤੂੰ ਬੇਅੰਤ ਅਮੁੱਲ ਹੈ ॥ ੧
ਤੇਰਾ ਬਿਆਨ ਨਾ ਕਰ ਸਕੇ ॥
ਕੋਈ ਤੈਨੂੰ ਨਾ ਹਰ ਸਕੇ ॥ ੨
ਤੇਰਾ ਪ੍ਰਤਾਪ ਝਲਿਆ ਨਾ ਜਾਵੇ ॥
ਤੇਰਾ ਕਿਹਾ ਟਲਿਆ ਨਾ ਜਾਵੇ ॥ ੩
ਤਿਨਾਂ ਗੁਣਾ ਤੋਂ ਪਰੇ ਸਵਾਮੀ ॥
ਮਾਇਆ ਬੰਧਨ ਹਰੇ ਸਵਾਮੀ ॥ ੪
ਤੇਰੀ ਅਣਸ ਹੈ ਸਭ ਅੰਦਰ ॥
ਸਬ ਤੋਂ ਸੋਹਣਾ ਤੇਰਾ ਮੰਦਰ ॥ ੫
ਤੇਰੇ ਪ੍ਰਕਾਸ਼ ਨੂੰ ਜਾਣੇ ਜੋ ॥
ਊਤੱਮ ਰਸ ਮਾਣੇ ਉਹ ॥ ੬
ਸਭ ਜੀਵਾਂ ਵਿਚ ਮਿਲਿਆ ਤੂੰ ॥
ਪਰਮ ਅਨੰਦ ਢਲਿਆ ਤੂੰ ॥ ੭
ਤੇਰਾ ਵਜੂਦ ਸਦਾ ਰਹਿੰਦਾ ॥
ਗੁਰਨਾਮ ਤੂੰ ਮਰਦਾ ਨਾ ਢਹਿੰਦਾ ॥ ੮
- Page No.: 53
- Ref. No.: 83
ਪ੍ਰਭ ਪਾਸ ਬੇਨਤੀਆਂ
Posted on August 15th, 2009 by admin.
Categories: Prayer.
ਮੇਰੀ ਲਾਜ ਨੂੰ ਰੱਖਣਹਾਰਾ ਮੇਰੇ ਅੰਗ ਸੰਗ ਰਹਿੰਦਾ ॥
ਤੂੰ ਵਿਸ਼ਾਲ ਸਮੁੰਦਰ ਨਿਆਈਂ ਨਾ ਬਣਦਾ ਨਾ ਢਹਿੰਦਾ ॥ ੧
ਜੀਅ ਜੰਤ ਹਨ ਤੇਰੀਆਂ ਲਹਿਰਾਂ ਤੇਰਾ ਭੇਦ ਨਾ ਪਾਇਆ ॥
ਨਾਸ਼ ਰਹਿਤ ਹੈਂ ਹੇ ਪ੍ਰਭੂ ਤੂੰ ਆਵੇ ਨਾ ਜਾਇਆ ॥ ੨
ਜੋ ਜੀਵ ਤੈਨੂੰ ਅਤਿ ਪਿਆਰੇ ਉਹਨਾਂ ਵਡਿਆਈ ਦੇਵੇ ॥
ਮਾਣ ਹੁੰਦਾ ਉਹਨਾਂ ਜਗ ਅੰਦਰ ਸੱਚਖੰਡ ਮਿਲਦੇ ਮੇਵੇ ॥ ੩
ਵੈਰੀਆਂ ਤੋਂ ਤੂੰ ਚੱਟੀ ਭਰਾਉਂਦਾ ਜੋ ਤੇਰੇ ਅੱਗੇ ਅੜਦੇ ॥
ਮੁੰਹ ਭਾਰ ਗਿਰਦੇ ਗੁਰਨਾਮ ਨਰਕੀਂ ਜਾ ਕੇ ਸੜਦੇ ॥ ੪
- Page No.: 51
- Ref. No.: 80
ਸ਼ੁਭ ਸਿਖਿਆ
Posted on June 29th, 2009 by admin.
Categories: Knowledge.
ਜੋ ਲਿਖਾਉਂਦਾ ਮੈਂ ਉਹੀ ਲਿਖਦਾ ॥
ਜੋ ਸਿਖਾਉਂਦਾ ਮੈਂ ਉਹੀ ਸਿਖਦਾ ॥ ੧
ਜੋ ਕਰਾਉਂਦਾ ਮੈਂ ਉਹੀ ਕਰਦਾ ॥
ਜਿਸ ਤਰਾਉਂਦਾ, ਸੋਈ ਤਰਦਾ ॥ ੨
ਨਿਰਮਲ ਜਿਸ ਦਾ ਮਨ ਸੋਈ ਡਰਦਾ ॥
ਹਿਰਦੇ ਜਿਸ ਦੇ ਨਾਮ ਨਹੀਂ ਮਰਦਾ ॥ ੩
ਮੂਰਖ ਜਪੇ ਨ ਨਾਮ ਨਰਕੀ ਜਾਂਵਦਾ ॥
ਦਸੇ ਦਿਸ਼ਾ ਭਾਉਂਦਾ ਦੁੱਖ ਜੀ ਪਾਂਵਦਾ ॥ ੪
ਨਾਮ ਜਿਨ੍ਹਾਂ ਹਿਰਦੇ ਸ਼ਾਂਤ ਹੋ ਜਾਂਵਦਾ ॥
ਭਟਕਣਾ ਮੁੱਕਦੀ ਸਾਰੀ ਦਰਸ਼ਨ ਪਾਂਵਦਾ ॥ ੫
ਸੁਣੋ ਬੇਨਤੀ ਪ੍ਰਭ ਤੇਰੇ ਸ਼ਰਣੀ ਆਇਆ ॥
ਵੈਰ ਵਿਰੋਧ ਕੱਢ ਤੂੰ ਹੀ ਸਮਝਾਇਆ ॥ ੬
ਕਰ ਕਿਰਪਾ ਵਾਹਿਗੁਰੂ ਨਾਮ ਟਿਕਾਇਆ ॥
ਤੇਰੇ ਨਾਮ ਗੁਰਨਾਮ ਮੁਕਤ ਕਰਾਇਆ ॥ ੭
- Page No.: 18
- Ref. No.: 38
ਪ੍ਭ ਪਾਸ ਬੇਨਤੀਆਂ
Posted on June 21st, 2009 by admin.
Categories: Praise.
ਮੇਰੇ ਪਾਪਾਂ ਨੂੰ ਬਖਸ਼ਣ ਵਾਲਾ ॥
ਮੇਰੇ ਅੰਗ ਸੰਗ ਸਦਾ ਰਖਵਾਲਾ॥ ੧
ਤੂੰ ਪਾਤਿਸ਼ਾਹਾਂ ਦਾ ਪਾਤਿਸ਼ਾਹ॥
ਭਗਤਾਂ ਨੂੰ ਦਿੰਦਾ ਪਨਾਹ॥ ੨
ਤੂੰ ਸਭ ਕਾਰਨਾਂ ਦਾ ਕਰਤਾ॥
ਤੂੰ ਭਗਤਾਂ ਦੇ ਦੁਖ ਹਰਤਾ॥ ੩
ਤੂੰ ਸਭ ਨੂੰ ਰਿਜਕ ਦਿਵਾਲਾ॥
ਸਿਲ ਪੱਥਰ ਵਿੱਚ ਦਿੰਦਾ ਨਿਵਾਲਾ॥ ੪
ਤੇਰੀ ਰਹਿਮਤ ਸਦਾ ਅਟੱਲ॥
ਤੇਰੀ ਬਖਸ਼ਿਸ ਗੁਰਨਾਮ ਅਮੁੱਲ॥ ੫
- Page No.: 17
- Ref. No.: 25
ਗਿਆਨ ਮਾਰਗ
Posted on December 17th, 2008 by admin.
Categories: Knowledge.
ਬੱਚਿਆਂ ਵਿੱਚ ਮੈਂ ਬੱਚਾ ਜਿਹਾ॥
ਜਵਾਨਾਂ ਵਿੱਚ ਮੈਂ ਜਵਾਨ ਜਿਹਾ॥ ੧
ਬੁੱਡਿਆਂ ਵਿੱਚ ਮੈਂ ਬੁੱਡਾ ਜਿਹਾ॥
ਆਪਣਿਆਂ ਵਿੱਚ ਮੈਂ ਅਪਣਾ ਜਿਹਾ॥ ੨
ਬਿਗਾਨਿਆਂ ਵਿੱਚ ਮੈਂ ਬੇਗਾਨਾ ਜਿਹਾ॥
ਪਿਆਰਿਆਂ ਵਿੱਚ ਮੈਂ ਪਿਆਰ ਜਿਹਾ॥ ੩
ਮਿਤੱਰਾਂ ਵਿੱਚ ਮੈਂ ਮਿੱਤਰ ਜਿਹਾ॥
ਦੁਸ਼ਮਨਾਂ ਵਿੱਚ ਮੈਂ ਦੁਸ਼ਮਨ ਜਿਹਾ॥ ੪
ਦਾਨੀਆਂ ਵਿੱਚ ਮੈਂ ਦਾਨੀ ਜਿਹਾ॥
ਪੁਨੀਆਂ ਵਿੱਚ ਮੈਂ ਪਾਣੀ ਜਿਹਾ॥ ੫
ਗਿਆਨੀਆਂ ਵਿੱਚ ਮੈਂ ਗਿਆਨ ਜਿਹਾ॥
ਧਿਆਨੀਆਂ ਵਿੱਚ ਗੁਰਨਾਮ ਧਿਆਨ ਜਿਹਾ॥ ੬
- Page No.: 162
- Ref. No.: 275
ਪ੍ਭ ਮਿਲਣੇ ਦਾ ਚਾਉ
Posted on December 4th, 2008 by admin.
Categories: Praise.
ਜੋਤਿ ਸਰੂਪ ਹੈ ਮੇਰਾ ਪੀ੍ਤਮ ਘਟ ਘਟ ਵਿੱਚ ਸਮਾਇਆ ||
ਇੱਕ ਤੋਂ ਲੱਖਾਂ ਕਰ ਦਖਾਵੇ ਜਰ੍ਹੇ ਤੋਂ ਪਹਾੜ ਬਣਾਇਆ ||
ਇਸ ਧਰਤੀ ਤੇ ਕਿਤਨੇ ਜੀਵ ਨਾ ਕੋਈ ਗਣਤ ਗਣਾਇਆ ||
ਇਸ ਬ੍ ਹਿਮੰਡ ਵਿੱਚ ਕਿਤਨੇ ਸੂਰਜ ਕਿਤਨੇ ਤਾਰੇ ਚੰਦ ਸਜਾਇਆ ||
ਇੱਕ ਜੂਨੀ ਦੀਆਂ ਅਨੇਕ ਨਸਲਾਂ ਭਾਂਤ-ਭਾਂਤ ਦੇ ਜੀਵ ਰਚਾਇਆ ||
ਚੌਰਾਸੀ ਲੱਖ ਜੂਨ ਬਣਾ ਕੇ ਸਭ ਲਈ ਰਿਜ਼ਕ ਤੂੰ ਉਪਜਾਇਆ ||
ਜਿਸ ਜੂਨੀ ਨੂੰ ਧਾਰਨ ਕਰਦਾ ਉਸ ਵਿੱਚ ਹੀ ਮਨ ਲਗਾਇਆ ||
ਛੱਡਣ ਨੂੰ ਫਿਰ ਜੀਅ ਨਾ ਕਰਦਾ ਗੰਦਗੀ ਵਿੱਚ ਹੀ ਚਾਹੇ ਫਸਾਇਆ ||
ਕਰਮਾਂ ਨਾਲ ਪਹਿਚਾਣ ਹੈ ਤੇਰੀ ਚੰਗੇ ਕਰਮ ਕਰ ਗੁਰੂ ਸਮਝਾਇਆ ||
ਇੱਕ ਨਾਮ ਜਪ ਵਾਹਿਗੁਰੂ ਗੁਰਨਾਮ ਬਹੁੜ ਜਨਮ ਨਾ ਆਇਆ ||
- Page No.: 90
- Ref. No.: 143
ਗਿਆਨ ਪ੍ਕਾਸ਼
Posted on October 1st, 2008 by admin.
Categories: Knowledge.
ਉਠ ਜਾਗ ਮੁਸਾਫਿਰ ਸੌਂ ਰਿਹਾ ||
ਕਿਓਂ ਸੁਪਨਿਆਂ ਦੇ ਵਿੱਚ ਖੋ ਰਿਹਾ || ੧
ਮਾਇਆ ਮਧ ਵਿੱਚ ਫਿਰ ਰਿਹਾ ||
ਕਿਓਂ ਕਾਮ ਦੀ ਦਲਦਲ ਗਿਰ ਰਿਹਾ || ੨
ਦੂਜਿਆਂ ਤੇ ਜਾਨ ਲੁਟਾ ਰਿਹਾ ||
ਕਿਓਂ ਆਪਣਿਆਂ ਨੂੰ ਭੁਲਾ ਰਿਹਾ || ੩
ਮਾਂ ਬਾਪ ਨੂੰ ਉੱਚਾ ਬੋਲ ਰਿਹਾ ||
ਕਿਓਂ ਆਪਣੇ ਪਰਦੇ ਫੋਲ ਰਿਹਾ || ੪
ਮਧ ਵਿੱਚ ਸ਼ਰੀਰ ਡਬੋ ਰਿਹਾ ||
ਕਿਓਂ ਅਕਲ ਤੂੰ ਆਪਣੀ ਖੋ ਰਿਹਾ || ੫
ਸਤਿਕਾਰ ਕਿਸੀ ਨਹੀਂ ਕਰ ਰਿਹਾ ||
ਕਿਓਂ ਹੰਕਾਰ ਮਨ ਅੰਦਰ ਭਰ ਰਿਹਾ || ੬
ਆਹਾਰ ਸ਼ੁਧ ਨਹੀਂ ਕਰ ਰਿਹਾ ||
ਕਿਓਂ ਬੁੱਧੀ ਪਲੀਤ ਕਰ ਰਿਹਾ || ੭
ਵਜਨ ਘੱਟ ਤੂੰ ਤੋਲ ਰਿਹਾ ||
ਕਿਓਂ ਨਰਕ ਦਰਵਾਜ਼ੇ ਖੋਲ ਰਿਹਾ || ੮
ਸਚ ਤੂੰ ਨਹੀਂ ਬੋਲ ਰਿਹਾ ||
ਕਿਓਂ ਕਾਂਜੀ ਦੁਧ ਵਿੱਚ ਘੋਲ ਰਿਹਾ || ੯
ਤੂੰ ਤਨ ਤੇ ਅਤਰ ਲਗਾ ਰਿਹਾ ||
ਕਿਓਂ ਮਨ ਨਹੀਂ ਸੁੰਦਰ ਬਣਾ ਰਿਹਾ || ੧੦
ਨੀਂਦਰ ਸੁਖ ਤੂੰ ਮਾਣ ਰਿਹਾ ||
ਕਿਓਂ ਪਰਮ ਅਨੰਦ ਨਹੀਂ ਜਾਣ ਰਿਹਾ || ੧੧
ਜੋ ਵਾਹਿਗੁਰੂ ਵਾਹਿਗੁਰੂ ਕਰ ਰਿਹਾ ||
ਭਵ ਸਾਗਰ ਗੁਰਨਾਮ ਤਰ ਰਿਹਾ || ੧੨
- Page No.: 184
- Ref. No.: 306
ਪ੍ਭ ਵਡਿਆਈਆਂ
Posted on September 27th, 2008 by admin.
Categories: Praise.
ਜੇ ਮੇਰਾ ਪ੍ਭ ਰਹੇ ਅਸਮਾਨੀ, ਮਾਰ ੳਡਾਰੀ ਓੱਥੇ ਜਾਵਾਂ ||
ਜੇ ਮੇਰਾ ਪ੍ਭ ਰਹੇ ਵਿੱਚ ਜੰਗਲਾਂ, ਕੰਢਿਆਂ ਵਿੱਚ ਦੀ ਭੱਜਦਾਂ ਜਾਵਾਂ || ੧
ਜੇ ਮੇਰਾ ਪ੍ਭ ਰਹੇ ਸਮੁੰਦਰ, ਮਛਲੀ ਬਣ ਢੂੰਡਣ ਲੱਗ ਜਾਵਾਂ ||
ਜੇ ਮੇਰਾ ਪ੍ਭ ਰਹੇ ਪਾਤਾਲੀ, ਸਰਪ ਜੂਨ ਪੈ ਖੁੱਡ ਬਣਾਵਾਂ || ੨
ਜੇ ਮੇਰਾ ਪ੍ਭ ਰਹਿੰਦਾ ਧਰਤੀ, ਗਲੀ – ਗਲੀ ਫਿਰ ਗੀਤ ਮੈਂ ਗਾਵਾਂ ||
ਜੇ ਮੇਰਾ ਪ੍ਭ ਰਹਿੰਦਾ ਮੰਦਰ, ਓੱਥੇ ਬੈਠ ਮੈਂ ਆਸਣ ਲਾਵਾਂ || ੩
ਜੇ ਮੇਰਾ ਪ੍ਭ ਹੋਵੇ ਰੋਸ਼ਨੀ, ਸੂਰਜ ਦੀਆਂ ਕਿਰਣੀ ਸੜ ਜਾਵਾਂ ||
ਜੇ ਮੇਰਾ ਪ੍ਭ ਹੋਵੇ ਸੀਤਲ, ਚੰਦਰਮਾਂ ਤੇ ਮੈਂ ਚੜ ਜਾਵਾਂ || ੪
ਜੇ ਮੇਰਾ ਪ੍ਭ ਹੋਵੇ ਪਾਣੀ, ਸਮੁੰਦਰ ਵਿੱਚ ਡੁਬਕੀ ਨਿੱਤ ਲਾਵਾਂ ||
ਜੇ ਮੇਰਾ ਪ੍ਭ ਹੋਵੇ ਪਵਨ, ਝੂੱਲਾ ਝੂਲ ਹਵਾ ਨਿੱਤ ਖਾਵਾਂ || ੫
ਮੇਰਾ ਪ੍ਭ ਇਕ ਥਾਂ ਨਹੀਂ ਰਹਿੰਦਾ ਸਭ ਦੇ ਵਿੱਚ ਸਮਾਇਆ ||
ਸਭ ਪ੍ਕਿਰਤੀ ਅਨੰਦਿਤ ਗੁਰਨਾਮ ਜਿੱਥੇ ਚਾਹੇ ਨਾਮ ਧਿਆਇਆ || ੬
- Ref. No.: 301
- Page No.: 180