ਹਰੀ ਮਹਿਮਾ

Posted on August 14th, 2013 by admin.
Categories: Praise.

ਤੇਤੋਂ ਹੀ ਫੁਲ ਖੁਸ਼ਬੂ ਲੈਂਦੇ ਤੇਤੋਂ ਹੀ ਪ੍ਰਭ ਰੰਗ ॥
ਤੇਰੀ ਸ਼ਕਤੀ ਸੂਰਜ ਰੌਸ਼ਨ ਦੇਖ ਕੇ ਰਹਿ ਗਏ ਦੰਗ ॥੧
ਕਰੋੜਾਂ ਬਰਸ ਤੋਂ ਮੱਚੀ ਜਾਂਦਾ ਫਿਰ ਵੀ ਖਤਮ ਨਾ ਹੋਇਆ॥
ਕਰੋੜਾਂ ਬਰਸ ਤੋਂ ਚੱਲੀ ਜਾਂਦਾ ਇਕ ਛਿਨ ਵੀ ਨਾ ਸੋਇਆ ॥੨
ਜਰ੍ਰੇ ਤੋਂ ਪਹਾੜ ਬਣਾਵੇਂ ਇੱਕ ਬੀਜ ਤੋਂ ਲੱਖਾਂ॥
ਬੂੰਦ ਤੋਂ ਸਾਗਰ ਬਣਾਵੇਂ ਦਰੱਖਤ ਬਣਨ ਮਿਲ ਕੱਖਾਂ॥੩
ਰਿਜਕ ਦੇਵੇਂ ਤੂੰ ਚੰਗੇ ਮਾੜੇ ਕਰਮ ਭੋਗਦੇ ਸਾਰੇ ॥
ਮਾੜੇ ਚੌਰਾਸੀ ਲੱਖ ਫੇਰੇ ਚੰਗੇ ਸਵਰਗ ਸਿਧਾਰੇ॥੪
ਪ੍ਰਭ ਓਹਨਾਂ ਦੇ ਨੇੜੇ ਜੋ ਨਿਕਟ ਸਮਝ ਧਿਆਵਣ॥
ਪ੍ਰਭ ਓਹਨਾਂ ਤੋਂ ਦੂਰ ਜੋ ਬੁਰੇ ਕਰਮ ਕਮਾਵਣ॥੫
ਕਰਾਂ ਬੇਨਤੀ ਤੇਰੇ ਅੱਗੇ ਮੇਰੇ ਦੁੱਖ ਕਟੋਂ ਤੁਮ ਸਾਰੇ ॥
ਰਖੋ ਚਰਨਾਂ ਦੇ ਕੋਲ ਗੁਰਨਾਮ ਮੇਰੇ ਸੱਜਣ ਮੀਤ ਮੁਰਾਰੇ॥ ੬

0 comments.