ਪ੍ਰਭ ਉਸਤਤ

Posted on August 27th, 2009 by admin.
Categories: Praise.

ਪ੍ਰਭੂ ਤੇਰੀ ਹਸਤੀ ਅਟੱਲ ਹੈ ॥
ਪ੍ਰਭੂ ਤੂੰ ਬੇਅੰਤ ਅਮੁੱਲ ਹੈ ॥ ੧
ਤੇਰਾ ਬਿਆਨ ਨਾ ਕਰ ਸਕੇ ॥
ਕੋਈ ਤੈਨੂੰ ਨਾ ਹਰ ਸਕੇ ॥ ੨
ਤੇਰਾ ਪ੍ਰਤਾਪ ਝਲਿਆ ਨਾ ਜਾਵੇ ॥
ਤੇਰਾ ਕਿਹਾ ਟਲਿਆ ਨਾ ਜਾਵੇ ॥ ੩
ਤਿਨਾਂ ਗੁਣਾ ਤੋਂ ਪਰੇ ਸਵਾਮੀ ॥
ਮਾਇਆ ਬੰਧਨ ਹਰੇ ਸਵਾਮੀ ॥ ੪
ਤੇਰੀ ਅਣਸ ਹੈ ਸਭ ਅੰਦਰ ॥
ਸਬ ਤੋਂ ਸੋਹਣਾ ਤੇਰਾ ਮੰਦਰ ॥ ੫
ਤੇਰੇ ਪ੍ਰਕਾਸ਼ ਨੂੰ ਜਾਣੇ ਜੋ ॥
ਊਤੱਮ ਰਸ ਮਾਣੇ ਉਹ ॥ ੬
ਸਭ ਜੀਵਾਂ ਵਿਚ ਮਿਲਿਆ ਤੂੰ ॥
ਪਰਮ ਅਨੰਦ ਢਲਿਆ ਤੂੰ ॥ ੭
ਤੇਰਾ ਵਜੂਦ ਸਦਾ ਰਹਿੰਦਾ ॥
ਗੁਰਨਾਮ ਤੂੰ ਮਰਦਾ ਨਾ ਢਹਿੰਦਾ ॥ ੮

0 comments.