ਪ੍ਭ ਵਡਿਆਈਆਂ

Posted on September 27th, 2008 by admin.
Categories: Praise.

ਜੇ ਮੇਰਾ ਪ੍ਭ ਰਹੇ ਅਸਮਾਨੀ, ਮਾਰ ੳਡਾਰੀ ਓੱਥੇ ਜਾਵਾਂ ||
ਜੇ ਮੇਰਾ ਪ੍ਭ ਰਹੇ ਵਿੱਚ ਜੰਗਲਾਂ, ਕੰਢਿਆਂ ਵਿੱਚ ਦੀ ਭੱਜਦਾਂ ਜਾਵਾਂ || ੧
ਜੇ ਮੇਰਾ ਪ੍ਭ ਰਹੇ ਸਮੁੰਦਰ, ਮਛਲੀ ਬਣ ਢੂੰਡਣ ਲੱਗ ਜਾਵਾਂ ||
ਜੇ ਮੇਰਾ ਪ੍ਭ ਰਹੇ ਪਾਤਾਲੀ, ਸਰਪ ਜੂਨ ਪੈ ਖੁੱਡ ਬਣਾਵਾਂ || ੨
ਜੇ ਮੇਰਾ ਪ੍ਭ ਰਹਿੰਦਾ ਧਰਤੀ, ਗਲੀ – ਗਲੀ ਫਿਰ ਗੀਤ ਮੈਂ ਗਾਵਾਂ ||
ਜੇ ਮੇਰਾ ਪ੍ਭ ਰਹਿੰਦਾ ਮੰਦਰ, ਓੱਥੇ ਬੈਠ ਮੈਂ ਆਸਣ ਲਾਵਾਂ || ੩
ਜੇ ਮੇਰਾ ਪ੍ਭ ਹੋਵੇ ਰੋਸ਼ਨੀ, ਸੂਰਜ ਦੀਆਂ ਕਿਰਣੀ ਸੜ ਜਾਵਾਂ ||
ਜੇ ਮੇਰਾ ਪ੍ਭ ਹੋਵੇ ਸੀਤਲ, ਚੰਦਰਮਾਂ ਤੇ ਮੈਂ ਚੜ ਜਾਵਾਂ || ੪
ਜੇ ਮੇਰਾ ਪ੍ਭ ਹੋਵੇ ਪਾਣੀ, ਸਮੁੰਦਰ ਵਿੱਚ ਡੁਬਕੀ ਨਿੱਤ ਲਾਵਾਂ ||
ਜੇ ਮੇਰਾ ਪ੍ਭ ਹੋਵੇ ਪਵਨ, ਝੂੱਲਾ ਝੂਲ ਹਵਾ ਨਿੱਤ ਖਾਵਾਂ || ੫
ਮੇਰਾ ਪ੍ਭ ਇਕ ਥਾਂ ਨਹੀਂ ਰਹਿੰਦਾ ਸਭ ਦੇ ਵਿੱਚ ਸਮਾਇਆ ||
ਸਭ ਪ੍ਕਿਰਤੀ ਅਨੰਦਿਤ ਗੁਰਨਾਮ ਜਿੱਥੇ ਚਾਹੇ ਨਾਮ ਧਿਆਇਆ || ੬

0 comments.