ਪ੍ਰਭ ਪਾਸ ਬੇਨਤੀਆਂ

Posted on June 15th, 2013 by admin.
Categories: Prayer.

ਤੂੰ ਸਾਰਥੀ ਮੈਂ ਸੁਆਰਥੀ ਤੂੰ ਹੀ ਮੈਨੂੰ ਪਾਰ ਕਰੇ ਹੈਂ ॥
ਤੇਰੇ ਦਰਸ਼ ਰੋਗ ਸਭ ਮਿਟਦੇ ਕ੍ਰੋਧ ਸੋਗ ਬਾਹਰ ਕਰੇ ਹੈਂ ॥੧
ਮੈਂ ਪਾਪੀ ਪਾਪ ਕਮਾਂਵਦਾ ਤੂੰ ਹੀ ਪਾਪ ਖੰਡ ਕਰੇ ਹੈਂ ॥
ਹਮ ਕੀੜੇ ਬਿਸ਼ਟਾ ਮੇਂ ਲਪਟੇ ਤੂੰ ਹੀ ਦੁਬਿਧਾ ਦੂਰ ਕਰੇ ਹੈਂ ॥੨
ਮੇਰੀ ਆਤਮਾ ਅਤਿ ਮਲੀਨ ਤੂੰ ਹੀ ਇਸਨੂੰ ਸ਼ੁੱਧ ਕਰੇ ਹੈਂ ॥
ਮੈਂ ਲੋਭ ਵਿੱਚ ਹੋਇਆ ਲੱਥ ਪੱਥ ਤੂੰ ਹੀ ਮਨ ਸੰਤੋਖ ਧਰੇ ਹੈਂ ॥੩
ਕੱਲ ਮੇਂ ਕਾਮ ਹੋਆ ਪ੍ਰਧਾਨ ਤੂੰ ਹੀ ਮਨ ਸ਼ਾਂਤ ਕਰੇ ਹੈਂ ॥
ਲੱਭਣ ਤੈਨੂੰ ਜੰਗਲ ਰੋਜੀ ਵਸਿਆ ਤੂੰ ਜਰ੍ਹੇ ਜਰ੍ਹੇ ਹੈਂ ॥੪
ਕਿਰਪਾ ਕਰਦੇਂ ਜੇ ਤੂੰ ਮੂਰਖ ਗਿਆਨੀ ਦੀ ਜੋਤ ਅੰਦਰ ਧਰੇ ਹੈਂ ॥
ਧਰਮੀ ਸਮਝੇ ਸਰਬ ਵਿਆਪਕ ਰਹੇ ਜੀਵਤ ਨਾਹੀਂ ਮਰੇ ਹੈਂ ॥੫
ਮੇਰੀ ਪੈਜ ਰੱਖੇਂ ਤੂੰ ਸਵਾਮੀ ਮੈਂ ਮਾਥਾ ਤੇਰੇ ਚਰਨ ਧਰੇ ਹੈਂ ॥
ਤੇਰੇ ਨਾਮ ਦਾ ਲੈ ਸਹਾਰਾ ਗੁਰਨਾਮ ਬਿਖ ਭਵਜਲ ਪਾਰ ਕਰੇ ਹੈਂ ॥੬

0 comments.

ਹਰੀ ਮਹਿਮਾ

Posted on May 11th, 2011 by admin.
Categories: Prayer.

ਬਖਸ਼ੋ ਬਖਸ਼ਣਹਾਰੇ ਦਾਤਾ ਬਹੁਤ ਵੱਡਾ ਬਕਸ਼ਿੰਦ ਹੈਂ ਤੂੰ ॥
ਤਾਰੋ ਤਾਰਹਾਰੇ ਦਾਤਾ ਬਿਨ ਬੇੜੀ ਪਾਰ ਕਰਿੰਦ ਹੈਂ ਤੂੰ ॥ ੧
ਮੇਰ ਤੇਰ ਨਾ ਕਰਦਾ ਪ੍ਰਭੂ ਨਾ ਕੋਈ ਪੁੱਤਰ ਨਾ ਪਿਤਾ ਹੀ ਤੇਰਾ ॥
ਨਾ ਵੈਰੀ ਨਾ ਸੱਜਣ ਤੇਰਾ ਨਾ ਮੋਹ ਮਾਇਆ ਨੇ ਤੈਨੂੰ ਘੇਰਾ ॥ ੨
ਜਾਤ ਕੁਲ ਨਾ ਕੋਈ ਤੇਰੀ ਸਭ ਮਜ੍ਹਬਾ ਦਾ ਤੂੰ ਹੀ ਜਾਪੈਂ ॥
ਸਾਕ ਸੰਬੰਧੀ ਨਾ ਕੋਈ ਤੇਰਾ ਸਭ ਕਿਛ ਕਰੇ ਤੂੰ ਪ੍ਰਭ ਆਪੇ ॥ ੩
ਤੇਰਾ ਸਰੀਕ ਨਾ ਕੋਈ ਦਿਸਦਾ ਤੇਰਾ ਥਹੁ ਨਾ ਪਾਇਆ ਕੋਈ ॥
ਚਾਨਣ ਸਰੂਪ ਹੈਂ ਤੂੰ ਗੁਰਨਾਮ ਜੋ ਜਪੇ ਸੋ ਰੋਸ਼ਨ ਹੋਈ ॥ ੪

0 comments.

ਪ੍ਰਭ ਪਾਸ ਬੇਨਤੀਆਂ

Posted on August 15th, 2009 by admin.
Categories: Prayer.

ਮੇਰੀ ਲਾਜ ਨੂੰ ਰੱਖਣਹਾਰਾ ਮੇਰੇ ਅੰਗ ਸੰਗ ਰਹਿੰਦਾ ॥
ਤੂੰ ਵਿਸ਼ਾਲ ਸਮੁੰਦਰ ਨਿਆਈਂ ਨਾ ਬਣਦਾ ਨਾ ਢਹਿੰਦਾ ॥ ੧
ਜੀਅ ਜੰਤ ਹਨ ਤੇਰੀਆਂ ਲਹਿਰਾਂ ਤੇਰਾ ਭੇਦ ਨਾ ਪਾਇਆ ॥
ਨਾਸ਼ ਰਹਿਤ ਹੈਂ ਹੇ ਪ੍ਰਭੂ ਤੂੰ ਆਵੇ ਨਾ ਜਾਇਆ ॥ ੨
ਜੋ ਜੀਵ ਤੈਨੂੰ ਅਤਿ ਪਿਆਰੇ ਉਹਨਾਂ ਵਡਿਆਈ ਦੇਵੇ ॥
ਮਾਣ ਹੁੰਦਾ ਉਹਨਾਂ ਜਗ ਅੰਦਰ ਸੱਚਖੰਡ ਮਿਲਦੇ ਮੇਵੇ ॥ ੩
ਵੈਰੀਆਂ ਤੋਂ ਤੂੰ ਚੱਟੀ ਭਰਾਉਂਦਾ ਜੋ ਤੇਰੇ ਅੱਗੇ ਅੜਦੇ ॥
ਮੁੰਹ ਭਾਰ ਗਿਰਦੇ ਗੁਰਨਾਮ ਨਰਕੀਂ ਜਾ ਕੇ ਸੜਦੇ ॥ ੪

0 comments.