ਗਿਆਨ ਪ੍ਕਾਸ਼

Posted on October 1st, 2008 by admin.
Categories: Knowledge.

ਉਠ ਜਾਗ ਮੁਸਾਫਿਰ ਸੌਂ ਰਿਹਾ ||
ਕਿਓਂ ਸੁਪਨਿਆਂ ਦੇ ਵਿੱਚ ਖੋ ਰਿਹਾ || ੧
ਮਾਇਆ ਮਧ ਵਿੱਚ ਫਿਰ ਰਿਹਾ ||
ਕਿਓਂ ਕਾਮ ਦੀ ਦਲਦਲ ਗਿਰ ਰਿਹਾ || ੨
ਦੂਜਿਆਂ ਤੇ ਜਾਨ ਲੁਟਾ ਰਿਹਾ ||
ਕਿਓਂ ਆਪਣਿਆਂ ਨੂੰ ਭੁਲਾ ਰਿਹਾ || ੩
ਮਾਂ ਬਾਪ ਨੂੰ ਉੱਚਾ ਬੋਲ ਰਿਹਾ ||
ਕਿਓਂ ਆਪਣੇ ਪਰਦੇ ਫੋਲ ਰਿਹਾ || ੪
ਮਧ ਵਿੱਚ ਸ਼ਰੀਰ ਡਬੋ ਰਿਹਾ ||
ਕਿਓਂ ਅਕਲ ਤੂੰ ਆਪਣੀ ਖੋ ਰਿਹਾ || ੫
ਸਤਿਕਾਰ ਕਿਸੀ ਨਹੀਂ ਕਰ ਰਿਹਾ ||
ਕਿਓਂ ਹੰਕਾਰ ਮਨ ਅੰਦਰ ਭਰ ਰਿਹਾ || ੬
ਆਹਾਰ ਸ਼ੁਧ ਨਹੀਂ ਕਰ ਰਿਹਾ ||
ਕਿਓਂ ਬੁੱਧੀ ਪਲੀਤ ਕਰ ਰਿਹਾ || ੭
ਵਜਨ ਘੱਟ ਤੂੰ ਤੋਲ ਰਿਹਾ ||
ਕਿਓਂ ਨਰਕ ਦਰਵਾਜ਼ੇ ਖੋਲ ਰਿਹਾ || ੮
ਸਚ ਤੂੰ ਨਹੀਂ ਬੋਲ ਰਿਹਾ ||
ਕਿਓਂ ਕਾਂਜੀ ਦੁਧ ਵਿੱਚ ਘੋਲ ਰਿਹਾ || ੯
ਤੂੰ ਤਨ ਤੇ ਅਤਰ ਲਗਾ ਰਿਹਾ ||
ਕਿਓਂ ਮਨ ਨਹੀਂ ਸੁੰਦਰ ਬਣਾ ਰਿਹਾ || ੧੦
ਨੀਂਦਰ ਸੁਖ ਤੂੰ ਮਾਣ ਰਿਹਾ ||
ਕਿਓਂ ਪਰਮ ਅਨੰਦ ਨਹੀਂ ਜਾਣ ਰਿਹਾ || ੧੧
ਜੋ ਵਾਹਿਗੁਰੂ ਵਾਹਿਗੁਰੂ ਕਰ ਰਿਹਾ ||
ਭਵ ਸਾਗਰ ਗੁਰਨਾਮ ਤਰ ਰਿਹਾ || ੧੨

0 comments.