ਹਰੀ ਮਹਿਮਾ

Posted on August 14th, 2013 by admin.
Categories: Praise.

ਤੇਤੋਂ ਹੀ ਫੁਲ ਖੁਸ਼ਬੂ ਲੈਂਦੇ ਤੇਤੋਂ ਹੀ ਪ੍ਰਭ ਰੰਗ ॥
ਤੇਰੀ ਸ਼ਕਤੀ ਸੂਰਜ ਰੌਸ਼ਨ ਦੇਖ ਕੇ ਰਹਿ ਗਏ ਦੰਗ ॥੧
ਕਰੋੜਾਂ ਬਰਸ ਤੋਂ ਮੱਚੀ ਜਾਂਦਾ ਫਿਰ ਵੀ ਖਤਮ ਨਾ ਹੋਇਆ॥
ਕਰੋੜਾਂ ਬਰਸ ਤੋਂ ਚੱਲੀ ਜਾਂਦਾ ਇਕ ਛਿਨ ਵੀ ਨਾ ਸੋਇਆ ॥੨
ਜਰ੍ਰੇ ਤੋਂ ਪਹਾੜ ਬਣਾਵੇਂ ਇੱਕ ਬੀਜ ਤੋਂ ਲੱਖਾਂ॥
ਬੂੰਦ ਤੋਂ ਸਾਗਰ ਬਣਾਵੇਂ ਦਰੱਖਤ ਬਣਨ ਮਿਲ ਕੱਖਾਂ॥੩
ਰਿਜਕ ਦੇਵੇਂ ਤੂੰ ਚੰਗੇ ਮਾੜੇ ਕਰਮ ਭੋਗਦੇ ਸਾਰੇ ॥
ਮਾੜੇ ਚੌਰਾਸੀ ਲੱਖ ਫੇਰੇ ਚੰਗੇ ਸਵਰਗ ਸਿਧਾਰੇ॥੪
ਪ੍ਰਭ ਓਹਨਾਂ ਦੇ ਨੇੜੇ ਜੋ ਨਿਕਟ ਸਮਝ ਧਿਆਵਣ॥
ਪ੍ਰਭ ਓਹਨਾਂ ਤੋਂ ਦੂਰ ਜੋ ਬੁਰੇ ਕਰਮ ਕਮਾਵਣ॥੫
ਕਰਾਂ ਬੇਨਤੀ ਤੇਰੇ ਅੱਗੇ ਮੇਰੇ ਦੁੱਖ ਕਟੋਂ ਤੁਮ ਸਾਰੇ ॥
ਰਖੋ ਚਰਨਾਂ ਦੇ ਕੋਲ ਗੁਰਨਾਮ ਮੇਰੇ ਸੱਜਣ ਮੀਤ ਮੁਰਾਰੇ॥ ੬

0 comments.

ਹਰੀ ਮਹਿਮਾ

Posted on May 24th, 2013 by admin.
Categories: Praise.

ਜਲ ਵਿੱਚ ਵੀ ਹੈ ਤੇਰੀ ਸਜਾਵਟ ॥
ਥਲ ਉੱਤੇ ਵੀ ਹੈ ਤੇਰੀ ਸਜਾਵਟ ॥੧
ਜਲ ਥਲ ਵੀ ਹੈਂ ਤੂੰ ਮੌਜੂਦ॥
ਆਕਾਸ਼ ਪਾਤਾਲ ਵੀ ਤੂੰ ਮੌਜੂਦ॥੨
ਆਪਣੇ ਆਪ ਤੋਂ ਬਣਿਆ ਤੂੰ ॥
ਨਾਰੀ ਨੇ ਨਾਂ ਜਣਿਆ ਤੂੰ ॥੩
ਸਭ ਤੋਂ ਵੱਡਾ ਸਬਦਾ ਮਾਲਕ ॥
ਸਭ ਖਲਕਤ ਦਾ ਤੂੰਹੀਂ ਖਾਲਕ ॥੪
ਪ੍ਰਭ ਨਿਰਾਕਾਰ ਅਭਿਨਾਸ਼ੀ ਤੂੰ ॥
ਕਿਸੇ ਦਾ ਨਾਂ ਮੁਹਤਾਜੀ ਤੂੰ ॥੫
ਤੂੰ ਆਪ ਗਿਆਨ ਰੂਪ ॥
ਨਾਂ ਤੇਰਾ ਕੋਈ ਸਰੂਪ ॥੬
ਤੂੰ ਧਰਤੀ ਦਾ ਸਰਦਾਰ ॥
ਤੂੰ ਆਦਿ ਪੁਰਖ ਨਿਰੰਕਾਰ॥੭
ਤੂੰ ਜਗਤ ਰਚਨਾ ਦਾ ਬਾਨ੍ਨੀ ॥
ਕੋਈ ਤੇਰੇ ਜਿਹਾ ਨਾ ਦਾਨ੍ਨੀ॥੮
ਮੈਂ ਕਰਾਂ ਬੇਨਤੀ ਤੇਰੇ ਆਗੇ॥
ਚਰਨ ਧੂੜ ਤੇਰੀ ਗੁਰਨਾਮ ਮਾਂਗੇ॥੯
– ਸਰਬ ਵਿਆਪਕ ਤੂੰ ਹੀ ਤੂੰ

0 comments.

ਮਹਿਮਾ ਹਰਿ ਨਾਮ

Posted on July 28th, 2011 by admin.
Categories: Praise.

ਨਾਮ ਵਾਹਿਗੁਰੂ ਸੁਣਿਆਂ ਜਨ ਸਰਬ ਗੁਣੀ ਹੋ ਜਾਵੇ॥
ਨਾਮ ਵਾਹਿਗੁਰੂ ਬੋਲਿਆਂ ਜਨ ਪਾਤਸ਼ਾਹ ਬਣ ਜਾਵੇ॥ 
ਨਾਮ ਵਾਹਿਗੁਰੂ ਦੇਖਿਆਂ ਅੰਧਾ ਵੀ ਰਸਤਾ ਪਾਵੇ॥
ਨਾਮ ਵਾਹਿਗੁਰੂ ਜਪਿਆਂ ਮਨ ਸ਼ਾਂਤ ਹੋ ਜਾਵੇ॥
ਨਾਮ ਵਾਹਿਗੁਰੂ ਸਿਮਰਿਆਂ ਮੁੱਖ ਪਵਿੱਤਰ ਹੋ ਜਾਵੇ॥
ਨਾਮ ਵਾਹਿਗੁਰੂ ਜਪਿਆਂ ਵੈਰੀ ਮਿੱਤਰ ਹੋ ਜਾਵੇ॥
ਨਾਮ ਵਾਹਿਗੁਰੂ ਧੀਆਇਆਂ ਦੁੱਖ ਤਿੱਤਰ ਹੋ ਜਾਵੇ॥
ਨਾਮ ਵਾਹਿਗੁਰੂ ਸੇ ਧੋਤਿਆਂ ਮਨ ਪਵਿੱਤਰ ਹੋ ਜਾਵੇ॥
ਨਾਮ ਵਾਹਿਗੁਰੂ ਸੋਚਿਆਂ ਬੁੱਧ ਸ਼ੁੱਧ ਹੋ ਜਾਵੇ॥
ਨਾਮ ਵਾਹਿਗੁਰੂ ਲੀਨ ਗੁਰਨਾਮ ਮੁਕਤ ਹੋ ਜਾਵੇ॥
Page No.: 153
Ref. No.: 259

0 comments.

ਪ੍ਰਭ ਉਸਤਤ

Posted on August 27th, 2009 by admin.
Categories: Praise.

ਪ੍ਰਭੂ ਤੇਰੀ ਹਸਤੀ ਅਟੱਲ ਹੈ ॥
ਪ੍ਰਭੂ ਤੂੰ ਬੇਅੰਤ ਅਮੁੱਲ ਹੈ ॥ ੧
ਤੇਰਾ ਬਿਆਨ ਨਾ ਕਰ ਸਕੇ ॥
ਕੋਈ ਤੈਨੂੰ ਨਾ ਹਰ ਸਕੇ ॥ ੨
ਤੇਰਾ ਪ੍ਰਤਾਪ ਝਲਿਆ ਨਾ ਜਾਵੇ ॥
ਤੇਰਾ ਕਿਹਾ ਟਲਿਆ ਨਾ ਜਾਵੇ ॥ ੩
ਤਿਨਾਂ ਗੁਣਾ ਤੋਂ ਪਰੇ ਸਵਾਮੀ ॥
ਮਾਇਆ ਬੰਧਨ ਹਰੇ ਸਵਾਮੀ ॥ ੪
ਤੇਰੀ ਅਣਸ ਹੈ ਸਭ ਅੰਦਰ ॥
ਸਬ ਤੋਂ ਸੋਹਣਾ ਤੇਰਾ ਮੰਦਰ ॥ ੫
ਤੇਰੇ ਪ੍ਰਕਾਸ਼ ਨੂੰ ਜਾਣੇ ਜੋ ॥
ਊਤੱਮ ਰਸ ਮਾਣੇ ਉਹ ॥ ੬
ਸਭ ਜੀਵਾਂ ਵਿਚ ਮਿਲਿਆ ਤੂੰ ॥
ਪਰਮ ਅਨੰਦ ਢਲਿਆ ਤੂੰ ॥ ੭
ਤੇਰਾ ਵਜੂਦ ਸਦਾ ਰਹਿੰਦਾ ॥
ਗੁਰਨਾਮ ਤੂੰ ਮਰਦਾ ਨਾ ਢਹਿੰਦਾ ॥ ੮

0 comments.

ਪ੍ਭ ਪਾਸ ਬੇਨਤੀਆਂ

Posted on June 21st, 2009 by admin.
Categories: Praise.

ਮੇਰੇ ਪਾਪਾਂ ਨੂੰ ਬਖਸ਼ਣ ਵਾਲਾ ॥
ਮੇਰੇ ਅੰਗ ਸੰਗ ਸਦਾ ਰਖਵਾਲਾ॥ ੧
ਤੂੰ ਪਾਤਿਸ਼ਾਹਾਂ ਦਾ ਪਾਤਿਸ਼ਾਹ॥
ਭਗਤਾਂ ਨੂੰ ਦਿੰਦਾ ਪਨਾਹ॥ ੨
ਤੂੰ ਸਭ ਕਾਰਨਾਂ ਦਾ ਕਰਤਾ॥
ਤੂੰ ਭਗਤਾਂ ਦੇ ਦੁਖ ਹਰਤਾ॥ ੩
ਤੂੰ ਸਭ ਨੂੰ ਰਿਜਕ ਦਿਵਾਲਾ॥
ਸਿਲ ਪੱਥਰ ਵਿੱਚ ਦਿੰਦਾ ਨਿਵਾਲਾ॥ ੪
ਤੇਰੀ ਰਹਿਮਤ ਸਦਾ ਅਟੱਲ॥
ਤੇਰੀ ਬਖਸ਼ਿਸ ਗੁਰਨਾਮ ਅਮੁੱਲ॥ ੫

0 comments.

ਪ੍ਭ ਮਿਲਣੇ ਦਾ ਚਾਉ

Posted on December 4th, 2008 by admin.
Categories: Praise.

ਜੋਤਿ ਸਰੂਪ ਹੈ ਮੇਰਾ ਪੀ੍ਤਮ ਘਟ ਘਟ ਵਿੱਚ ਸਮਾਇਆ ||
ਇੱਕ ਤੋਂ ਲੱਖਾਂ ਕਰ ਦਖਾਵੇ ਜਰ੍ਹੇ ਤੋਂ ਪਹਾੜ ਬਣਾਇਆ ||
ਇਸ ਧਰਤੀ ਤੇ ਕਿਤਨੇ ਜੀਵ ਨਾ ਕੋਈ ਗਣਤ ਗਣਾਇਆ ||
ਇਸ ਬ੍ ਹਿਮੰਡ ਵਿੱਚ ਕਿਤਨੇ ਸੂਰਜ ਕਿਤਨੇ ਤਾਰੇ ਚੰਦ ਸਜਾਇਆ ||
ਇੱਕ ਜੂਨੀ ਦੀਆਂ ਅਨੇਕ ਨਸਲਾਂ ਭਾਂਤ-ਭਾਂਤ ਦੇ ਜੀਵ ਰਚਾਇਆ ||
ਚੌਰਾਸੀ ਲੱਖ ਜੂਨ ਬਣਾ ਕੇ ਸਭ ਲਈ ਰਿਜ਼ਕ ਤੂੰ ਉਪਜਾਇਆ ||
ਜਿਸ ਜੂਨੀ ਨੂੰ ਧਾਰਨ ਕਰਦਾ ਉਸ ਵਿੱਚ ਹੀ ਮਨ ਲਗਾਇਆ ||
ਛੱਡਣ ਨੂੰ ਫਿਰ ਜੀਅ ਨਾ ਕਰਦਾ ਗੰਦਗੀ ਵਿੱਚ ਹੀ ਚਾਹੇ ਫਸਾਇਆ ||
ਕਰਮਾਂ ਨਾਲ ਪਹਿਚਾਣ ਹੈ ਤੇਰੀ ਚੰਗੇ ਕਰਮ ਕਰ ਗੁਰੂ ਸਮਝਾਇਆ ||
ਇੱਕ ਨਾਮ ਜਪ ਵਾਹਿਗੁਰੂ ਗੁਰਨਾਮ ਬਹੁੜ ਜਨਮ ਨਾ ਆਇਆ ||

0 comments.

ਪ੍ਭ ਵਡਿਆਈਆਂ

Posted on September 27th, 2008 by admin.
Categories: Praise.

ਜੇ ਮੇਰਾ ਪ੍ਭ ਰਹੇ ਅਸਮਾਨੀ, ਮਾਰ ੳਡਾਰੀ ਓੱਥੇ ਜਾਵਾਂ ||
ਜੇ ਮੇਰਾ ਪ੍ਭ ਰਹੇ ਵਿੱਚ ਜੰਗਲਾਂ, ਕੰਢਿਆਂ ਵਿੱਚ ਦੀ ਭੱਜਦਾਂ ਜਾਵਾਂ || ੧
ਜੇ ਮੇਰਾ ਪ੍ਭ ਰਹੇ ਸਮੁੰਦਰ, ਮਛਲੀ ਬਣ ਢੂੰਡਣ ਲੱਗ ਜਾਵਾਂ ||
ਜੇ ਮੇਰਾ ਪ੍ਭ ਰਹੇ ਪਾਤਾਲੀ, ਸਰਪ ਜੂਨ ਪੈ ਖੁੱਡ ਬਣਾਵਾਂ || ੨
ਜੇ ਮੇਰਾ ਪ੍ਭ ਰਹਿੰਦਾ ਧਰਤੀ, ਗਲੀ – ਗਲੀ ਫਿਰ ਗੀਤ ਮੈਂ ਗਾਵਾਂ ||
ਜੇ ਮੇਰਾ ਪ੍ਭ ਰਹਿੰਦਾ ਮੰਦਰ, ਓੱਥੇ ਬੈਠ ਮੈਂ ਆਸਣ ਲਾਵਾਂ || ੩
ਜੇ ਮੇਰਾ ਪ੍ਭ ਹੋਵੇ ਰੋਸ਼ਨੀ, ਸੂਰਜ ਦੀਆਂ ਕਿਰਣੀ ਸੜ ਜਾਵਾਂ ||
ਜੇ ਮੇਰਾ ਪ੍ਭ ਹੋਵੇ ਸੀਤਲ, ਚੰਦਰਮਾਂ ਤੇ ਮੈਂ ਚੜ ਜਾਵਾਂ || ੪
ਜੇ ਮੇਰਾ ਪ੍ਭ ਹੋਵੇ ਪਾਣੀ, ਸਮੁੰਦਰ ਵਿੱਚ ਡੁਬਕੀ ਨਿੱਤ ਲਾਵਾਂ ||
ਜੇ ਮੇਰਾ ਪ੍ਭ ਹੋਵੇ ਪਵਨ, ਝੂੱਲਾ ਝੂਲ ਹਵਾ ਨਿੱਤ ਖਾਵਾਂ || ੫
ਮੇਰਾ ਪ੍ਭ ਇਕ ਥਾਂ ਨਹੀਂ ਰਹਿੰਦਾ ਸਭ ਦੇ ਵਿੱਚ ਸਮਾਇਆ ||
ਸਭ ਪ੍ਕਿਰਤੀ ਅਨੰਦਿਤ ਗੁਰਨਾਮ ਜਿੱਥੇ ਚਾਹੇ ਨਾਮ ਧਿਆਇਆ || ੬

0 comments.