Knowledge
You are looking at posts in the category Knowledge.
M | T | W | T | F | S | S |
---|---|---|---|---|---|---|
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 |
Pages
Categories
ਮਾਇਆਧਾਰੀ
Posted on June 28th, 2013 by admin.
Categories: Knowledge.
ਨਾਂ ਕੋਈ ਤੇਰਾ ਨਾਂ ਕੋਈ ਮੇਰਾ ਇਹ ਜਗ ਰੈਣ ਬਸੇਰਾ॥
ਮੇਰਾ ਤੇਰਾ ਕਰਦਾ ਰਹਿੰਦਾ ਅੱਜ ਮੇਰਾ ਕੱਲ ਤੇਰਾ॥੧
ਮਾਇਆ ਪਿੱਛੇ ਲੱਗੀ ਦੁਨੀਆਂ ਮਾਇਆ ਨਾਲ ਹੈ ਰਿਸ਼ਤਾ ਤੇਰਾ॥
ਮਾਇਆਧਾਰੀ ਮਾਇਆ ਪੁੱਛੇ ਅੱਗੇ ਮਾਇਆ ਪਿੱਛੇ ਫੇਰਾ॥੨
ਮਾਇਆ ਕਿਸੀ ਹੱਥ ਨਾ ਆਵੇ ਨਰਕ ਮੇ ਜਾਏ ਇਹ ਗੇਰਾ॥
ਮਾਇਆ ਮੋਹਣੀ ਲਾਗੇ ਇਹ ਤਨ ਮਨ ਮਾਇਆ ਸੰਗ ਲਪਟੇਰਾ॥੩
ਦੰਦ ਬਿਨਾ ਇਹ ਤੈਨੂੰ ਖਾਵੇ ਤੇਰਾ ਵਜ਼ਨ ਘੱਟਦਾ ਹੀ ਜਾਵੇ॥
ਮਾਇਆ ਪਿੱਛੇ ਲੜਦਾ ਰਹਿੰਦਾ ਭੈਣ ਭਰਾ ਨੂੰ ਇਹ ਲੜਾਵੇ॥੪
ਪਿਓ ਪੁੱਤਰ ਵਿੱਚ ਫਰਕ ਪੁਆਵੇ ਮਾਂ ਧੀ ਦਾ ਇਹ ਪਿਆਰ ਘਟਾਵੇ॥
ਮਾਇਆ ਇਸ ਨੂੰ ਨੌਕਰ ਬਣਾਵੇ ਦਿਨ ਰਾਤ ਫਿਰ ਕੰਮ ਕਰਾਵੇ॥੫
ਅਮੀਰ ਦੇ ਘਰ ਭੱਜੀ ਜਾਵੇ ਗਰੀਬ ਘਰ ਛਿੰਨ ਟਿਕਣ ਨਾ ਪਾਵੇ॥
ਗਰੀਬ ਮਾਇਆ ਨੂੰ ਫੜਦਾ ਜਾਵੇ ਮਾਇਆ ਇਸ ਦੇ ਹੱਥ ਨਾ ਆਵੇ॥੬
ਸਬਰ ਸੰਤੋਖ ਹੀ ਸਭ ਤੋਂ ਚੰਗਾ ਸਬਰ ਕੀਤਿਆਂ ਮਨ ਟਿੱਕ ਜਾਵੇ॥
ਨਾਮ ਜਪੇ ਗੁਰੂ ਸ਼ਰਣੀ ਗੁਰਨਾਮ ਮਾਇਆ ਇਸ ਨੂੰ ਛੱਲਣ ਨਾ ਪਾਵੇ॥੭
ਗਿਆਨ ਮਾਰਗ
Posted on February 22nd, 2012 by admin.
Categories: Knowledge.
ਸਾਰੇ ਮਜ਼ਬ ਬਣਾਏ ਵਾਹਿਗੁਰੂ ਉਸ ਦਾ ਮਜ਼ਬ ਨਾ ਕੋਈ ||
ਮੇਰਾ ਮੇਰਾ ਆਖਣ ਸਾਰੇ ਮਿਲੇ ਹਿਰਦੇ ਜਿਸ ਨਾਮ ਪ੍ਰੋਈ || 1.
ਕੋਈ ਮੰਦਰ ਵਿੱਚ ਜਾ ਲਭਦਾ ਕੋਈ ਬੈਠ ਲਭੇ ਗੁਰਦਵਾਰੇ ||
ਕੋਈ ਮਸਜਦ ਜਾ ਕੇ ਝੁਕਦਾ ਕੋਈ ਚਰਚ ਮੋਮਬਤੀਆਂ ਜਾਰੇ || 2.
ਕਈ ਜੰਗਲਾਂ ਵਿੱਚ ਨੇ ਲਭਦੇ ਕਈ ਮੂਧੇ ਲਮਕ ਅੱਗ ਬਾਲੇ ||
ਕਈ ਧਿਆਨ ਲਗਾਉਦੇ ਨਾਭੀ ਤੇ ਕਈ ਸਰੀਰ ਪਾਣੀ ਚ ਗਾਲੇ || 3.
ਕਈ ਵਾਲ ਪੁਟ ਪੁਟ ਸੁੱਟਦੇ ਚਾਹੇ ਦਾੜੀ ਮੁੱਚ ਕਟਾ ਲੈ ||
ਨਾਂ ਜਟਾਂ ਵਧਾਇਆਂ ਮਿਲਦਾ ਚਾਹੇ ਸਾਧੂ ਭੇਸ ਬਣਾ ਲੈ || 4.
ਮਜ਼ਬਾਂ ਵਿੱਚ ਹੁੰਦੇ ਹੰਕਾਰੀ ਇਨਸਾਨੀਅਤ ਮਜ਼ਬ ਹੈ ਸਭ ਤੋਂ ਚੰਗਾ ||
ਮਜ਼ਬ ਸਰੀਰ ਨਾਲ ਮੁੱਕ ਜਾਂਦੇ ਇਥੋ ਜਾਂਦਾ ਹੋ ਇਹ ਨੰਗਾ || 5.
ਸੱਚੇ ਨੂੰ ਜੇ ਤੂੰ ਪਾਉਂਣਾ ਬੰਦੇ ਝੂਠ ਦੇ ਛੱਡ ਸਹਾਰੇ ||
ਵੈਰ ਵਿਰੋਧ ਮਿਟਾ ਦੇ ਮਨੋ ਦੇਖ ਕੁਦਰਤ ਦੇ ਨਜ਼ਾਰੇ || 6.
ਅਪਨਾ ਕੇ ਮਜ਼ਬ ਇਨਸਾਨੀਅਤ ਸੱਚ ਹਿਰਦੇ ਅੰਦਰ ਟਿਕਾਵੋ ||
ਕੂੜ ਕਪਟ ਕੱਢ ਕੇ ਗੁਰਨਾਮ ਇਕ ਵਾਹਿਗੁਰੂ ਨਾਮ ਧਿਆਵੋ || 7.
ਗਿਆਨ ਮਾਰਗ
Posted on October 4th, 2011 by admin.
Categories: Knowledge.
ਹੇ ਵਾਹਿਗੁਰੂ ! ਤੇਰਾ ਸਿੰਘਾਸਨ ਜੁਗੋ ਜੁਗ ਅਟੱਲ ਹੈ । ਸਚਿਆਈ ਦਾ ਰਸਤਾ ਤੇਰੇ ਘਰ ਨੂੰ ਜਾਂਦਾ ਹੈ । ਧਰਮ ਵਿਚ ਰਹਿਣ ਵਾਲਾ ਤੇਰੇ ਨਾਲ ਪਿਆਰ ਕਰਦਾ ਹੈ ਤੇ ਕੁਧਰਮੀ ਨਰਕਾਂ ਨੂੰ ਜਾਂਦਾ ਹੈ । ਤੇਰੀ ਖੁਸ਼ੀ ਇਸੇ ਵਿੱਚ ਹੈ ਜੋ ਤੇਰੇ ਹੁਕਮ ਨੂੰ ਮੰਨਦੇ ਹਨ ਉਹਨਾ ਵਿੱਚ ਰੱਤੀ ਮੈਲ ਨਹੀ ਰਹਿੰਦੀ ਤੇ ਓਹ ਪਾਕ ਪਵਿਤੱਰ ਹੋ ਜਾਂਦੇ ਹਨ । ਹੇ ਵਾਹਿਗੁਰੂ ! ਤੂੰ ਆਦਿ ਤੋਂ ਧਰਤੀ ਦੀ ਨੀਹ ਰੱਖੀ ਹੈ । ਆਕਾਸ਼ ਵਿੱਚ ਸੂਰਜ ਚੰਦਰਮਾ ਤੇ ਅਨੇਕਾਂ ਧਰਤੀਆ ਤੇਰੀ ਕਾਰੀਗਰੀ ਦਾ ਨਮੂਨਾ ਹਨ । ਜੋ ਦਿਸ ਰਿਹਾ ਹੈ ਸਭ ਨਾਸ਼ਵਾਨ ਹੈ ਸਭ ਆਪਣੀ ਉਮਰ ਭੋਗ ਕੇ ਅੰਤ ਨੂ ਮਿੱਟੀ ਹੋ ਜਾਂਦੇ ਹਨ ਪਰ ਤੂੰ ਵਾਹਿਗੁਰੂ ਸਦਾ ਅਟੱਲ ਰਹਿੰਦਾ ਹੈ । ਸੰਸਾਰੀ ਜੀਵ ਵਸਤੂਆਂ ਦਰੱਖਤ ਫੁੱਲ ਬੂਟੇ ਇਹ ਸਾਰੇ ਕੱਪੜੇ ਵਾਂਗੂੰ ਪੁਰਾਣੇ ਹੋ ਜਾਣਗੇ ਅਤੇ ਚਾਦਰ ਵਾਂਗੂੰ ਤੂੰ ਇਹਨਾ ਨੂੰ ਵਲੇਟੇਂਗਾ ਅਤੇ ਕੱਪੜੇ ਵਾਂਗੂੰ ਬਦਲ ਜਾਣਗੇ । ਗੁਰਨਾਮ ਪਰ ਤੂੰ ਵਾਹਿਗੁਰੂ ਓੁਹੀ ਹੈ ਤੇ ਨਾ ਮੁਕੱਣ ਵਾਲਾ ਹੈ ।
Page No.: 41
Ref. No.: 064
ਗਿਆਨ ਪ੍ਰਕਾਸ਼
Posted on July 28th, 2011 by admin.
Categories: Knowledge.
ਖੋਟੀ ਮੱਤ ਲੈ ਖੋਟਿਆ ਕੋਲੋਂ ਖੋਟੇ ਕਰਮ ਕਮਾਓਂਦਾ॥ ਝੂਠਿਆਂ ਕੋਲ ਬੈਠ ਕੇ ਮੂਰਖ ਝੂਠ ਹੀ ਪੱਲੇ ਪਾਉਂਦਾ॥ ਕ੍ਰੋਧੀ ਦੇ ਮਨ ਗੁੱਸਾ ਰਹਿੰਦਾ ਗਾਲਾਂ ਕੱਢ ਭਜਾਉਂਦਾ॥ ਮਾਇਆ ਪਿੱਛੇ ਭਾਉਂਦਾ ਫਿਰਦਾ ਸੁਆਰਥੀ ਬਣ ਦਿਖਾਉਂਦਾ॥ ਮੰਗਦਾ ਫਿਰਦਾ ਦਰ ਦਰ ਜਾ ਕੇ ਮਾਇਆ ਪਿਛੇ ਭਾਉਂਦਾ॥ ਬ੍ਰਹਮਚਾਰੀ ਬਣ ਲੋਕ ਦਿਖਾਵੇ ਕਾਮ ਬਸ ਨਾ ਆਉਂਦਾ॥ ਛਤਰਧਾਰੀ ਰਾਜਾ ਹੋ ਜਾਵੇ ਦਇਆ ਨਾ ਮਨ ਬਸਾਉਂਦਾ॥ ਜੀਵਨ ਗੁਜ਼ਾਰੋ ਸੋਚ ਸਮਝ ਕੇ ਗਿਆ ਵਕਤ ਹੱਥ ਨਾ ਆਉਂਦਾ॥ ਸਿਫਤ ਕਰੋ ਇਕ ਵਾਹਿਗੁਰੂ ਦੀ ਗੁਰਨਾਮ ਚੋਰਾਸੀ ਨਾ ਭਾਉਂਦਾ॥ Page No.: 127 Ref. No.: 214
ਮਾਇਆ ਧਾਰੀ
Posted on May 11th, 2011 by admin.
Categories: Knowledge.
ਇੱਕ ਜਿੱਤਣ ਤਾਂ ਖੁਸ਼ੀ ਮਨਾਵਣ ਇੱਕ ਹਾਰਨ ਤਾਂ ਸੋਗ ॥
ਇਕਨਾ ਹੋ ਜਾਵਣ ਹੰਕਾਰੀ ਇਕਨਾ ਨੂੰ ਹਰਖ ਰੋਗ ॥ ੧
ਬੱਚਾ ਹੋਵੇ ਤਾਂ ਮਾਂ ਨੂੰ ਚਿੰਬੜੇ ਜਵਾਨ ਹੋਵੇ ਤਾਂ ਨਾਰੀ ॥
ਬੁਢਾ ਹੋਵੇ ਤਾਂ ਦੌਲਤ ਲੱਭੇ ਲੱਗੇ ਅਤਿ ਪਿਆਰੀ ॥ ੨
ਰਿਸ਼ਤੇ ਫਿੱਕੇ ਪੈ ਜਾਣ ਸਾਰੇ ਜੇ ਮਾਇਆ ਵਿੱਚ ਖਲੋਵੇ ॥
ਭਾਈ -ਭਾਈ ਨੂੰ ਮਾਰ ਮੁਕਾਵੇ ਅੰਤ ਨਰਕੀ ਜਾ ਕੇ ਰੋਵੇ ॥ ੩
ਜਿੱਥੇ ਜਾਵੇ ਮਾਇਆ ਪੁੱਛੇ ਦਿਨ ਰਾਤ ਇਹ ਭੱਜਿਆ ਫਿਰਦਾ ॥
ਮਿਲੇ ਮੁਕੱਦਰ ਜੋ ਇਸ ਹੋਵੇ ਪਿਆਰ ਮਿਲੇ ਨਾ ਪਿਰਦਾ ॥ ੪
ਪਿਉ ਪੁੱਤਰ ਵਿੱਚ ਫਰਕ ਪੁਆਵੇ ਮਿੱਤਰਾ ਨੂੰ ਦੁਸ਼ਮਚ ਬਣਾਵੇ ॥
ਭੈਣ ਭਾਈ ਨੇ ਦੁਸ਼ਮਣ ਬਣਦੇ ਜਾਇਦਾਦ ਦੀ ਗਣਤ ਗਣਾਵੇ॥ ੫
ਗੁਰਮੁਖ ਮਨ ਨੂੰ ਮਾਰੇ ਜੋ ਸਬਰ ਧਾਰ ਮਨ ਸ਼ਾਂਤ ਹੋ ਜਾਵੇ ॥
ਨਾਮ ਪ੍ਰਭੂ ਦਾ ਹਿਰਦੇ ਵਸਦਾ ਗੁਰਨਾਮ ਉਹ ਜਨ ਮੁਕਤੀ ਪਾਵੇ ॥ ੬
- Page No.: 227
- Ref. No.: 373
ਤਨ ਦੀਆਂ ਅੱਖਾਂ
Posted on January 29th, 2011 by admin.
Categories: Knowledge.
ਤਨ ਦੀਆਂ ਅੱਖਾਂ ਬੰਦ ਕਰ ਪਾਪੋਂ ਕੰਨ ਨੂੰ ਚੁਗਲੀ ਸੁਣਨਾ ਰੋਕੋ ||
ਕੋੜਾ ਬੋਲ ਨਾ ਬੋਲੇ ਜੁਬਾਨ ਤੇਰੀ ਤਨ ਨੂ ਕੁਕਰਮ ਕਰਨੋ ਰੋਕੋ ||
ਸੁੰਦਰ ਔਰਤ ਦੇਖ ਮਨ ਮੋਹਿਆ ਬੜੇ ਬੜੇ ਮਹਿਲ ਬਣਾਏ ||
ਬਹੁਤੀ ਮਾਇਆ ਇਕੱਠੀ ਕਰਲੀ ਕੀਮਤੀ ਬਸਤਰ ਤਨ ਸਜਾਵੇ ||
ਮੋਟਰ ਗਡੀਆਂ ਚੜਿਆ ਫਿਰਦਾ ਬੜੇ ਬੜੇ ਅਡੰਬਰ ਰਾਚਾਵੇ ||
ਛਡੱਣ ਲਗਿਆ ਕਿਸੀ ਨਾ ਦੱਸਿਆ ਕਿਦਰੋਂ ਆਇਆ ਕਿੱਥੇ ਜਾਵੇ ||
ਮਤਲਵ ਦੀ ਸਬ ਰਿਸ਼ਤੇਦਤਾਰੀ ਜਿਥੇ ਮਤਲਵ ਉਥੇ ਜਾਂਦਾ ||
ਕੰਮ ਬਿਨਾ ਕਿਤੇ ਜਾਂਦਾ ਨਹੀ ਆਪਣਾ ਲਿਖਿਆ ਹੀ ਇਹ ਖਾਂਦਾ ||
ਕਿਰਤ ਕਰਮ ਦੇ ਬੱਧੇ ਸਾਰੇ ਕਰਮਾਂ ਕਰਕੇ ਦਿੰਦਾ ਲੈੰਦਾ ||
ਖ਼ਰੀਦਦਾ ਕੋਈ ਵੇਚਦਾ ਕੋਈ ਪੁਸ਼ਤ ਦਰ ਪੁਸ਼ਤ ਸਹਿਣਾ ਪੈੰਦਾ ||
ਕੁਝ ਨਹੀ ਰਹਿਣਾ ਬ੍ਰਹਿਮੰਡ ਅੰਦਰ ਜਦੋਂ ਪ੍ਰਭ ਸਬ ਲੈ ਕਰ ਲੈੰਦਾ ||
ਪਾਪੀ ਪੁੰਨੀ ਸਬ ਮਿਲ ਜਾਂਦੇ ਛਪੜ ਖੂਹ ਨਦੀ ਮਿਲ ਰਹਿੰਦਾ ||
ਖੋਲ ਦਰਵਾਜੇ ਆਪਣੇ ਮਨ ਦੇ ਸੱਚ ਨੂੰ ਆਪਣੇ ਅੰਦਰ ਪਾ ||
ਇਕ ਵਾਹੇਗੁਰੁ ਸਬ ਦੇ ਅੰਦਰ ਗੁਰਨਾਮ ਦਿੰਨ ਰਾਤ ਉਸ ਦੇ ਗੁਣ ਗਾ ||
ਸੁਭ ਸਿਖਸ਼ਾ
Posted on October 7th, 2010 by admin.
Categories: Knowledge.
ਨਾ ਤੰਗ ਕਰ ਤੂ ਦੁਸਰਿਆ ਆਪ ਸੁਖੀ ਹੋ ਜਾਏਗਾ ||
ਨਾ ਦਿਲ ਦੁਖਾਈ ਕਿਸੇ ਦਾ ਤੇਰਾ ਦਿਲ ਖੁਸ਼ਬੂ ਮਹਿਕਾਏਗਾ ||
ਹੰਕਾਰ ਤਿਆਗ ਦੇ ਮਨੋ ਤੂ ਤੇਰਾ ਮਨ ਸ਼ਾਂਤ ਹੋ ਜਾਏਗਾ ||
ਮਨੋ ਤਿਆਗ ਕ੍ਰੋਧ ਅਗਨੀ ਤੇਰਾ ਅੰਦਰ ਕੰਵਲ ਖਿੜ ਜਾਏਗਾ ||
ਮੁਖ ਤੋ ਬੋਲੋ ਸੁਭ ਬਚਨ ਤੇਰਾ ਮਨ ਸੁੰਦਰ ਹੋ ਜਾਏਗਾ ||
ਅਗੇ ਸ਼ੀਸ ਝੁਕਾਵੇ ਵਡਿਆ ਆਸ਼ੀਰਵਾਦ ਨਿਤ ਪਾਏਗਾ ||
ਜਿਸ ਸੰਸਾਰ ਦਿਖਾਯਾ ਮਾਤ ਪਿਤਾ ਸੇਵ ਕਮਾਏਗਾ ||
ਦੁਧ ਦਾ ਕਰਜ ਚੁਕਾ ਦੀ ਬੰਦੇ ਮਾਂ ਚਰਨੀ ਸਿਸ਼ ਝੁਕਾਏਗਾ ||
ਇਕ ਪ੍ਰਬ ਹੀ ਪਾਲਣਹਾਰਾ ਖੰਡ ਬ੍ਰਿਮੰਡ ਉਪਾਏਗਾ ||
ਪਥਰ ਪੂਜਨ ਜਾਂਦੇ ਮਨੁਖ ਗੁਰਨਾਮ ਨਿਰਾਕਾਰ ਧਿਆਏਗਾ ||
- Page No.: 115
- Ref. No.: 192
ਸ਼ੁਭ ਸਿਖਿਆ
Posted on June 29th, 2009 by admin.
Categories: Knowledge.
ਜੋ ਲਿਖਾਉਂਦਾ ਮੈਂ ਉਹੀ ਲਿਖਦਾ ॥
ਜੋ ਸਿਖਾਉਂਦਾ ਮੈਂ ਉਹੀ ਸਿਖਦਾ ॥ ੧
ਜੋ ਕਰਾਉਂਦਾ ਮੈਂ ਉਹੀ ਕਰਦਾ ॥
ਜਿਸ ਤਰਾਉਂਦਾ, ਸੋਈ ਤਰਦਾ ॥ ੨
ਨਿਰਮਲ ਜਿਸ ਦਾ ਮਨ ਸੋਈ ਡਰਦਾ ॥
ਹਿਰਦੇ ਜਿਸ ਦੇ ਨਾਮ ਨਹੀਂ ਮਰਦਾ ॥ ੩
ਮੂਰਖ ਜਪੇ ਨ ਨਾਮ ਨਰਕੀ ਜਾਂਵਦਾ ॥
ਦਸੇ ਦਿਸ਼ਾ ਭਾਉਂਦਾ ਦੁੱਖ ਜੀ ਪਾਂਵਦਾ ॥ ੪
ਨਾਮ ਜਿਨ੍ਹਾਂ ਹਿਰਦੇ ਸ਼ਾਂਤ ਹੋ ਜਾਂਵਦਾ ॥
ਭਟਕਣਾ ਮੁੱਕਦੀ ਸਾਰੀ ਦਰਸ਼ਨ ਪਾਂਵਦਾ ॥ ੫
ਸੁਣੋ ਬੇਨਤੀ ਪ੍ਰਭ ਤੇਰੇ ਸ਼ਰਣੀ ਆਇਆ ॥
ਵੈਰ ਵਿਰੋਧ ਕੱਢ ਤੂੰ ਹੀ ਸਮਝਾਇਆ ॥ ੬
ਕਰ ਕਿਰਪਾ ਵਾਹਿਗੁਰੂ ਨਾਮ ਟਿਕਾਇਆ ॥
ਤੇਰੇ ਨਾਮ ਗੁਰਨਾਮ ਮੁਕਤ ਕਰਾਇਆ ॥ ੭
- Page No.: 18
- Ref. No.: 38
ਗਿਆਨ ਮਾਰਗ
Posted on December 17th, 2008 by admin.
Categories: Knowledge.
ਬੱਚਿਆਂ ਵਿੱਚ ਮੈਂ ਬੱਚਾ ਜਿਹਾ॥
ਜਵਾਨਾਂ ਵਿੱਚ ਮੈਂ ਜਵਾਨ ਜਿਹਾ॥ ੧
ਬੁੱਡਿਆਂ ਵਿੱਚ ਮੈਂ ਬੁੱਡਾ ਜਿਹਾ॥
ਆਪਣਿਆਂ ਵਿੱਚ ਮੈਂ ਅਪਣਾ ਜਿਹਾ॥ ੨
ਬਿਗਾਨਿਆਂ ਵਿੱਚ ਮੈਂ ਬੇਗਾਨਾ ਜਿਹਾ॥
ਪਿਆਰਿਆਂ ਵਿੱਚ ਮੈਂ ਪਿਆਰ ਜਿਹਾ॥ ੩
ਮਿਤੱਰਾਂ ਵਿੱਚ ਮੈਂ ਮਿੱਤਰ ਜਿਹਾ॥
ਦੁਸ਼ਮਨਾਂ ਵਿੱਚ ਮੈਂ ਦੁਸ਼ਮਨ ਜਿਹਾ॥ ੪
ਦਾਨੀਆਂ ਵਿੱਚ ਮੈਂ ਦਾਨੀ ਜਿਹਾ॥
ਪੁਨੀਆਂ ਵਿੱਚ ਮੈਂ ਪਾਣੀ ਜਿਹਾ॥ ੫
ਗਿਆਨੀਆਂ ਵਿੱਚ ਮੈਂ ਗਿਆਨ ਜਿਹਾ॥
ਧਿਆਨੀਆਂ ਵਿੱਚ ਗੁਰਨਾਮ ਧਿਆਨ ਜਿਹਾ॥ ੬
- Page No.: 162
- Ref. No.: 275
ਗਿਆਨ ਪ੍ਕਾਸ਼
Posted on October 1st, 2008 by admin.
Categories: Knowledge.
ਉਠ ਜਾਗ ਮੁਸਾਫਿਰ ਸੌਂ ਰਿਹਾ ||
ਕਿਓਂ ਸੁਪਨਿਆਂ ਦੇ ਵਿੱਚ ਖੋ ਰਿਹਾ || ੧
ਮਾਇਆ ਮਧ ਵਿੱਚ ਫਿਰ ਰਿਹਾ ||
ਕਿਓਂ ਕਾਮ ਦੀ ਦਲਦਲ ਗਿਰ ਰਿਹਾ || ੨
ਦੂਜਿਆਂ ਤੇ ਜਾਨ ਲੁਟਾ ਰਿਹਾ ||
ਕਿਓਂ ਆਪਣਿਆਂ ਨੂੰ ਭੁਲਾ ਰਿਹਾ || ੩
ਮਾਂ ਬਾਪ ਨੂੰ ਉੱਚਾ ਬੋਲ ਰਿਹਾ ||
ਕਿਓਂ ਆਪਣੇ ਪਰਦੇ ਫੋਲ ਰਿਹਾ || ੪
ਮਧ ਵਿੱਚ ਸ਼ਰੀਰ ਡਬੋ ਰਿਹਾ ||
ਕਿਓਂ ਅਕਲ ਤੂੰ ਆਪਣੀ ਖੋ ਰਿਹਾ || ੫
ਸਤਿਕਾਰ ਕਿਸੀ ਨਹੀਂ ਕਰ ਰਿਹਾ ||
ਕਿਓਂ ਹੰਕਾਰ ਮਨ ਅੰਦਰ ਭਰ ਰਿਹਾ || ੬
ਆਹਾਰ ਸ਼ੁਧ ਨਹੀਂ ਕਰ ਰਿਹਾ ||
ਕਿਓਂ ਬੁੱਧੀ ਪਲੀਤ ਕਰ ਰਿਹਾ || ੭
ਵਜਨ ਘੱਟ ਤੂੰ ਤੋਲ ਰਿਹਾ ||
ਕਿਓਂ ਨਰਕ ਦਰਵਾਜ਼ੇ ਖੋਲ ਰਿਹਾ || ੮
ਸਚ ਤੂੰ ਨਹੀਂ ਬੋਲ ਰਿਹਾ ||
ਕਿਓਂ ਕਾਂਜੀ ਦੁਧ ਵਿੱਚ ਘੋਲ ਰਿਹਾ || ੯
ਤੂੰ ਤਨ ਤੇ ਅਤਰ ਲਗਾ ਰਿਹਾ ||
ਕਿਓਂ ਮਨ ਨਹੀਂ ਸੁੰਦਰ ਬਣਾ ਰਿਹਾ || ੧੦
ਨੀਂਦਰ ਸੁਖ ਤੂੰ ਮਾਣ ਰਿਹਾ ||
ਕਿਓਂ ਪਰਮ ਅਨੰਦ ਨਹੀਂ ਜਾਣ ਰਿਹਾ || ੧੧
ਜੋ ਵਾਹਿਗੁਰੂ ਵਾਹਿਗੁਰੂ ਕਰ ਰਿਹਾ ||
ਭਵ ਸਾਗਰ ਗੁਰਨਾਮ ਤਰ ਰਿਹਾ || ੧੨
- Page No.: 184
- Ref. No.: 306