ਗਿਆਨ ਮਾਰਗ

Posted on February 22nd, 2012 by admin.
Categories: Knowledge.

ਸਾਰੇ ਮਜ਼ਬ ਬਣਾਏ ਵਾਹਿਗੁਰੂ ਉਸ ਦਾ ਮਜ਼ਬ ਨਾ ਕੋਈ ||
ਮੇਰਾ ਮੇਰਾ ਆਖਣ ਸਾਰੇ ਮਿਲੇ ਹਿਰਦੇ ਜਿਸ ਨਾਮ ਪ੍ਰੋਈ || 1.
ਕੋਈ ਮੰਦਰ ਵਿੱਚ ਜਾ ਲਭਦਾ ਕੋਈ ਬੈਠ ਲਭੇ ਗੁਰਦਵਾਰੇ ||
ਕੋਈ ਮਸਜਦ ਜਾ ਕੇ ਝੁਕਦਾ ਕੋਈ ਚਰਚ ਮੋਮਬਤੀਆਂ ਜਾਰੇ || 2.
ਕਈ ਜੰਗਲਾਂ ਵਿੱਚ ਨੇ ਲਭਦੇ ਕਈ ਮੂਧੇ ਲਮਕ ਅੱਗ ਬਾਲੇ ||
ਕਈ ਧਿਆਨ ਲਗਾਉਦੇ ਨਾਭੀ ਤੇ ਕਈ ਸਰੀਰ ਪਾਣੀ ਚ ਗਾਲੇ || 3.
ਕਈ ਵਾਲ ਪੁਟ ਪੁਟ ਸੁੱਟਦੇ ਚਾਹੇ ਦਾੜੀ ਮੁੱਚ ਕਟਾ ਲੈ ||
ਨਾਂ ਜਟਾਂ ਵਧਾਇਆਂ ਮਿਲਦਾ ਚਾਹੇ ਸਾਧੂ ਭੇਸ ਬਣਾ ਲੈ || 4.
ਮਜ਼ਬਾਂ ਵਿੱਚ ਹੁੰਦੇ ਹੰਕਾਰੀ ਇਨਸਾਨੀਅਤ ਮਜ਼ਬ ਹੈ ਸਭ ਤੋਂ ਚੰਗਾ ||
ਮਜ਼ਬ ਸਰੀਰ ਨਾਲ ਮੁੱਕ ਜਾਂਦੇ ਇਥੋ ਜਾਂਦਾ ਹੋ ਇਹ ਨੰਗਾ || 5.
ਸੱਚੇ ਨੂੰ ਜੇ ਤੂੰ ਪਾਉਂਣਾ ਬੰਦੇ ਝੂਠ ਦੇ ਛੱਡ ਸਹਾਰੇ ||
ਵੈਰ ਵਿਰੋਧ ਮਿਟਾ ਦੇ ਮਨੋ ਦੇਖ ਕੁਦਰਤ ਦੇ ਨਜ਼ਾਰੇ || 6.
ਅਪਨਾ ਕੇ ਮਜ਼ਬ ਇਨਸਾਨੀਅਤ ਸੱਚ ਹਿਰਦੇ ਅੰਦਰ ਟਿਕਾਵੋ ||
ਕੂੜ ਕਪਟ ਕੱਢ ਕੇ ਗੁਰਨਾਮ ਇਕ ਵਾਹਿਗੁਰੂ ਨਾਮ ਧਿਆਵੋ || 7.

0 comments.