ਗਿਆਨ ਮਾਰਗ

Posted on October 4th, 2011 by admin.
Categories: Knowledge.

ਹੇ ਵਾਹਿਗੁਰੂ ! ਤੇਰਾ ਸਿੰਘਾਸਨ ਜੁਗੋ ਜੁਗ ਅਟੱਲ ਹੈ । ਸਚਿਆਈ ਦਾ ਰਸਤਾ ਤੇਰੇ ਘਰ ਨੂੰ ਜਾਂਦਾ ਹੈ । ਧਰਮ ਵਿਚ ਰਹਿਣ ਵਾਲਾ ਤੇਰੇ ਨਾਲ ਪਿਆਰ  ਕਰਦਾ ਹੈ ਤੇ ਕੁਧਰਮੀ ਨਰਕਾਂ ਨੂੰ ਜਾਂਦਾ ਹੈ । ਤੇਰੀ ਖੁਸ਼ੀ ਇਸੇ ਵਿੱਚ ਹੈ ਜੋ ਤੇਰੇ ਹੁਕਮ ਨੂੰ ਮੰਨਦੇ ਹਨ ਉਹਨਾ ਵਿੱਚ ਰੱਤੀ ਮੈਲ ਨਹੀ ਰਹਿੰਦੀ ਤੇ ਓਹ ਪਾਕ ਪਵਿਤੱਰ ਹੋ ਜਾਂਦੇ ਹਨ । ਹੇ ਵਾਹਿਗੁਰੂ ! ਤੂੰ ਆਦਿ ਤੋਂ ਧਰਤੀ ਦੀ ਨੀਹ ਰੱਖੀ ਹੈ । ਆਕਾਸ਼ ਵਿੱਚ ਸੂਰਜ ਚੰਦਰਮਾ ਤੇ ਅਨੇਕਾਂ ਧਰਤੀਆ ਤੇਰੀ ਕਾਰੀਗਰੀ ਦਾ ਨਮੂਨਾ ਹਨ । ਜੋ ਦਿਸ ਰਿਹਾ ਹੈ ਸਭ ਨਾਸ਼ਵਾਨ ਹੈ ਸਭ ਆਪਣੀ ਉਮਰ ਭੋਗ ਕੇ ਅੰਤ ਨੂ ਮਿੱਟੀ ਹੋ ਜਾਂਦੇ ਹਨ ਪਰ ਤੂੰ ਵਾਹਿਗੁਰੂ ਸਦਾ ਅਟੱਲ ਰਹਿੰਦਾ ਹੈ । ਸੰਸਾਰੀ ਜੀਵ ਵਸਤੂਆਂ ਦਰੱਖਤ ਫੁੱਲ ਬੂਟੇ ਇਹ ਸਾਰੇ ਕੱਪੜੇ ਵਾਂਗੂੰ ਪੁਰਾਣੇ ਹੋ ਜਾਣਗੇ ਅਤੇ ਚਾਦਰ ਵਾਂਗੂੰ ਤੂੰ ਇਹਨਾ ਨੂੰ ਵਲੇਟੇਂਗਾ ਅਤੇ ਕੱਪੜੇ ਵਾਂਗੂੰ ਬਦਲ ਜਾਣਗੇ । ਗੁਰਨਾਮ ਪਰ ਤੂੰ ਵਾਹਿਗੁਰੂ ਓੁਹੀ ਹੈ ਤੇ ਨਾ ਮੁਕੱਣ ਵਾਲਾ ਹੈ ।
Page No.: 41
Ref. No.: 064

0 comments.