ਗਿਆਨ ਪ੍ਰਕਾਸ਼

Posted on July 28th, 2011 by admin.
Categories: Knowledge.

ਖੋਟੀ ਮੱਤ ਲੈ ਖੋਟਿਆ ਕੋਲੋਂ ਖੋਟੇ ਕਰਮ ਕਮਾਓਂਦਾ॥
ਝੂਠਿਆਂ ਕੋਲ ਬੈਠ ਕੇ ਮੂਰਖ ਝੂਠ ਹੀ ਪੱਲੇ ਪਾਉਂਦਾ॥
ਕ੍ਰੋਧੀ ਦੇ ਮਨ ਗੁੱਸਾ ਰਹਿੰਦਾ ਗਾਲਾਂ ਕੱਢ ਭਜਾਉਂਦਾ॥
ਮਾਇਆ ਪਿੱਛੇ ਭਾਉਂਦਾ ਫਿਰਦਾ ਸੁਆਰਥੀ ਬਣ ਦਿਖਾਉਂਦਾ॥
ਮੰਗਦਾ ਫਿਰਦਾ ਦਰ ਦਰ ਜਾ ਕੇ ਮਾਇਆ ਪਿਛੇ ਭਾਉਂਦਾ॥
ਬ੍ਰਹਮਚਾਰੀ ਬਣ ਲੋਕ ਦਿਖਾਵੇ ਕਾਮ ਬਸ ਨਾ ਆਉਂਦਾ॥
ਛਤਰਧਾਰੀ ਰਾਜਾ ਹੋ ਜਾਵੇ ਦਇਆ  ਨਾ ਮਨ ਬਸਾਉਂਦਾ॥
ਜੀਵਨ ਗੁਜ਼ਾਰੋ ਸੋਚ ਸਮਝ ਕੇ ਗਿਆ ਵਕਤ ਹੱਥ ਨਾ ਆਉਂਦਾ॥
ਸਿਫਤ ਕਰੋ ਇਕ ਵਾਹਿਗੁਰੂ ਦੀ ਗੁਰਨਾਮ ਚੋਰਾਸੀ ਨਾ ਭਾਉਂਦਾ॥
Page No.: 127
Ref. No.: 214

0 comments.