ਮਾਇਆ ਧਾਰੀ

Posted on May 11th, 2011 by admin.
Categories: Knowledge.

ਇੱਕ ਜਿੱਤਣ ਤਾਂ ਖੁਸ਼ੀ ਮਨਾਵਣ ਇੱਕ ਹਾਰਨ ਤਾਂ ਸੋਗ ॥
ਇਕਨਾ ਹੋ ਜਾਵਣ ਹੰਕਾਰੀ ਇਕਨਾ ਨੂੰ ਹਰਖ ਰੋਗ ॥ ੧
ਬੱਚਾ ਹੋਵੇ ਤਾਂ ਮਾਂ ਨੂੰ ਚਿੰਬੜੇ ਜਵਾਨ ਹੋਵੇ ਤਾਂ ਨਾਰੀ ॥
ਬੁਢਾ ਹੋਵੇ ਤਾਂ ਦੌਲਤ ਲੱਭੇ ਲੱਗੇ ਅਤਿ ਪਿਆਰੀ ॥ ੨
ਰਿਸ਼ਤੇ ਫਿੱਕੇ ਪੈ ਜਾਣ ਸਾਰੇ ਜੇ ਮਾਇਆ ਵਿੱਚ ਖਲੋਵੇ ॥
ਭਾਈ -ਭਾਈ ਨੂੰ ਮਾਰ ਮੁਕਾਵੇ ਅੰਤ ਨਰਕੀ ਜਾ ਕੇ ਰੋਵੇ ॥ ੩
ਜਿੱਥੇ ਜਾਵੇ ਮਾਇਆ ਪੁੱਛੇ ਦਿਨ ਰਾਤ ਇਹ ਭੱਜਿਆ ਫਿਰਦਾ ॥
ਮਿਲੇ ਮੁਕੱਦਰ ਜੋ ਇਸ ਹੋਵੇ ਪਿਆਰ ਮਿਲੇ ਨਾ ਪਿਰਦਾ ॥ ੪
ਪਿਉ ਪੁੱਤਰ ਵਿੱਚ ਫਰਕ ਪੁਆਵੇ ਮਿੱਤਰਾ ਨੂੰ ਦੁਸ਼ਮਚ ਬਣਾਵੇ ॥
ਭੈਣ ਭਾਈ ਨੇ ਦੁਸ਼ਮਣ ਬਣਦੇ ਜਾਇਦਾਦ ਦੀ ਗਣਤ ਗਣਾਵੇ॥ ੫
ਗੁਰਮੁਖ ਮਨ ਨੂੰ ਮਾਰੇ ਜੋ ਸਬਰ ਧਾਰ ਮਨ ਸ਼ਾਂਤ ਹੋ ਜਾਵੇ ॥
ਨਾਮ ਪ੍ਰਭੂ ਦਾ ਹਿਰਦੇ ਵਸਦਾ ਗੁਰਨਾਮ ਉਹ ਜਨ ਮੁਕਤੀ ਪਾਵੇ ॥ ੬

0 comments.